Skip to Content

Download Planet App

L&T Finance

ਮੈਂ/ਅਸੀਂ ਸਮਝਦੇ ਹਾਂ ਕਿ ਇਹ ਵਿੱਤੀ ਸਹਾਇਤਾ ਪੂਰੀ ਤਰ੍ਹਾਂ L&T ਫਾਇਨੈਂਸ ਲਿਮਿਟਡ ("LTF") ਦੇ ਆਪਣੇ ਵਿਵੇਕ 'ਤੇ ਨਿਰਭਰ ਕਰੇਗੀ। ਮੈਂ/ਅਸੀਂ ਆਪਣੀ KYC ਜਾਣਕਾਰੀ ਡਿਜਿਟਲ/ਭੌਤਿਕ ਰੂਪ ਵਿੱਚ ਪ੍ਰਗਟ ਕੀਤੀ ਹੈ ਅਤੇ LTF ਵੱਲੋਂ ਲੋੜੀਂਦੇ ਆਪਣੇ KYC ਦਸਤਾਵੇਜ਼ ਜਮ੍ਹਾਂ ਕਰਵਾ ਦਿੱਤੇ ਹਨ।

ਮੈਂ/ਅਸੀਂ ਆਪਣੀ ਮਰਜ਼ੀ ਨਾਲ LTF ਨੂੰ ਆਪਣੇ ਆਧਾਰ ਦੇ ਵੇਰਵੇ ਦਿੱਤੇ ਹਨ। ਮੈਂ/ਅਸੀਂ ਇੱਥੇ ਪੁਸ਼ਟੀ ਅਤੇ ਘੋਸ਼ਣਾ ਕਰਦੇ ਹਾਂ ਕਿ ਇੱਥੇ ਦਿੱਤੀ ਗਈ ਸਾਰੀ ਜਾਣਕਾਰੀ ਸੱਚੀ ਅਤੇ ਸਹੀ ਹੈ। ਮੈਂ/ਅਸੀਂ ਅੱਗੇ ਇਹ ਵੀ ਪੁਸ਼ਟੀ ਅਤੇ ਘੋਸ਼ਣਾ ਕਰਦੇ ਹਾਂ ਕਿ ਮੇਰੇ/ਸਾਡੇ ਵੱਲੋਂ ਜਮ੍ਹਾਂ ਕਰਵਾਏ ਗਏ ਦਸਤਾਵੇਜ਼ਾਂ ਦੀ ਸਾਰੀ ਸਮੱਗਰੀ ਸੱਚੀ ਅਤੇ ਸਹੀ ਹੈ।

ਮੈਂ/ਅਸੀਂ ਇਹ ਘੋਸ਼ਣਾ ਕਰਦੇ ਹਾਂ, ਪੁਸ਼ਟੀ ਕਰਦੇ ਹਾਂ ਅਤੇ ਸਹਿਮਤੀ ਦਿੰਦੇ ਹਾਂ ਕਿ ਮੈਂ/ਅਸੀਂ ਇਸ ਗੱਲ ਤੋਂ ਪੂਰੀ ਤਰ੍ਹਾਂ ਜਾਣੂ ਹਾਂ ਕਿ ਆਧਾਰ ਨੰਬਰ ਵਾਲੇ ਮੇਰੇ/ਸਾਡੇ ਆਧਾਰ ਨੰਬਰ ਦੇ ਮਾਲਕੀ ਸਬੂਤ (OVD) ਦੀ ਕਾਪੀ ਅਧਿਕਾਰਤ ਤੌਰ 'ਤੇ ਵੈਧ ਦਸਤਾਵੇਜ਼ (OVD) ਵਜੋਂ ਜਮ੍ਹਾਂ ਕਰਵਾਉਣੀ ਲਾਜ਼ਮੀ ਨਹੀਂ ਹੈ। ਹਾਲਾਂਕਿ, ਮੈਂ/ਅਸੀਂ ਮੌਜੂਦਾ ਨਿਯਮਾਂ ਅਤੇ ਕਾਨੂੰਨਾਂ ਦੇ ਅਨੁਸਾਰ, ਪ੍ਰਮਾਣੀਕਰਨ/ਤਸਦੀਕ ਲਈ L&T ਫਾਇਨੈਂਸ ਲਿਮਿਟਡ ਨੂੰ ਆਪਣੇ ਆਧਾਰ ਨੰਬਰ ਦੇ ਮਾਲਕੀ ਸਬੂਤ (OVD), ਜੋ ਕਿ ਅਧਿਕਾਰਤ ਤੌਰ 'ਤੇ ਵੈਧ ਦਸਤਾਵੇਜ਼ ਹੈ, ਦੀ ਕਾਪੀ ਪ੍ਰਦਾਨ ਕਰਨ ਲਈ ਆਪਣੀ ਮਰਜ਼ੀ ਨਾਲ ਸਹਿਮਤੀ ਦਿੰਦਾ/ਦਿੰਦੇ ਹਾਂ।

ਮੈਂ ਇੱਥੇ L&T ਫਾਇਨੈਂਸ ਲਿਮਿਟਡ ਨੂੰ ਮੇਰਾ ਨਿੱਜੀ ਡਾਟਾ (ਜਿਸ ਵਿੱਚ ਆਧਾਰ ਵੇਰਵੇ, ਸਥਾਨ, ਮੁਲਾਂਕਣ ਪ੍ਰਕਿਰਿਆ ਦੌਰਾਨ ਇਕੱਤਰ ਕੀਤਾ ਗਿਆ ਆਡੀਓ/ਵੀਡੀਓ ਡਾਟਾ ਸ਼ਾਮਲ ਹੈ) ਦੀ ਪ੍ਰਕਿਰਿਆ ਕਰਨ ਲਈ ਸਹਿਮਤੀ ਦਿੰਦਾ/ਦਿੰਦੀ ਹਾਂ। ਇਸ ਵਿੱਚ ਮੇਰੀ KYC, ਬਿਊਰੋ ਅਤੇ ਡਿਜੀਲਾਕਰ ਦੀ ਜਾਣਕਾਰੀ ਪ੍ਰਾਪਤ ਕਰਨਾ ਅਤੇ ਵਰਤਣਾ ਅਤੇ ਮੇਰੀ ਲੋਨ ਅਰਜ਼ੀ ਲਈ ਇਸਨੂੰ ਤੀਜੀ ਧਿਰ ਨਾਲ ਸਾਂਝਾ ਕਰਨਾ ਸ਼ਾਮਲ ਹੈ, ਅਤੇ ਮੈਂ ਗੋਪਨੀਯਤਾ ਨੀਤੀ ਨਾਿ ਸਕਹਮਤ ਹਾੀਂ।

ਮੈਂ ਇੱਥੇ L&T ਫਾਇਨੈਂਸ ਲਿਮਿਟਡ ਨੂੰ ਵੀਡੀਓ KYC ਕਰਨ ਲਈ ਆਪਣੀ ਸਹਿਮਤੀ ਦਿੰਦਾ/ਦਿੰਦੀ ਹਾਂ ਅਤੇ ਇਹ ਵੀ ਸਵੀਕਾਰ ਕਰਦਾ/ਕਰਦੀ ਹਾਂ ਕਿ ਘਰ, ਸਮਾਨ ਅਤੇ ਢਾਂਚਾਗਤ ਪ੍ਰਬੰਧਾਂ ਦੀਆਂ ਤਸਵੀਰਾਂ ਸਮੇਤ ਸਾਰੇ ਆਡੀਓ/ਵੀਡੀਓ ਡਾਟਾ ਨੂੰ ਨਿਯਮਾਂ ਅਨੁਸਾਰ ਰਿਕਾਰਡ ਕੀਤਾ ਜਾਵੇਗਾ, ਸੰਭਾਲਿਆ ਜਾਵੇਗਾ, ਤੀਜੀਆਂ ਧਿਰਾਂ ਨਾਲ ਸਾਂਝਾ ਕੀਤਾ ਜਾਵੇਗਾ ਅਤੇ ਕ੍ਰੈਡਿਟ ਮੁਲਾਂਕਣ ਪ੍ਰਕਿਰਿਆ ਅਤੇ ਗੋਪਨੀਯਤਾ ਨੀਤੀ ਵਿੱਚ ਦਰਸਾਏ ਗਏ ਹੋਰ ਉਦੇਸ਼ਾਂ ਲਈ ਪ੍ਰਕਿਰਿਆ ਕੀਤੀ ਜਾਵੇਗੀ।

ਮੈਂ/ਅਸੀਂ LTF ਵੱਲੋਂ ਦਸਤਾਵੇਜ਼ੀ ਕਾਰਵਾਈ ਨੂੰ ਪੂਰਾ ਕਰਨ ਲਈ ਮੰਗੀ ਗਈ ਹੋਰ ਜਾਣਕਾਰੀ/ਦਸਤਾਵੇਜ਼ ਪ੍ਰਦਾਨ ਕਰਨ ਲਈ ਸਹਿਮਤ ਹਾਂ। ਮੈਂ/ਅਸੀਂ ਅੱਗੇ ਤਸਦੀਕ ਕਰਦਾ ਹਾਂ/ਕਰਦੇ ਹਾਂ ਕਿ ਮੈਂ/ਅਸੀਂ ਭਾਰਤ ਦੇ ਨਾਗਰਿਕ ਹਾਂ। ਲੋਨ ਸਮਝੌਤੇ ਦੀ ਪ੍ਰਕਿਰਿਆ ਫੀਸ ਲਈ ਮੇਰੇ/ਸਾਡੇ ਕੋਲੋਂ ਕੋਈ ਨਕਦ ਰਕਮ/ਬੇਅਰਰ ਚੈੱਕ ਨਹੀਂ ਲਿਆ ਗਿਆ ਹੈ।

LTF ਜਾਂ ਇਸਦੇ ਕਿਸੇ ਵੀ ਅਧਿਕਾਰਤ ਨੁਮਾਇੰਦੇ ਵੱਲੋਂ ਕੋਈ ਜ਼ੁਬਾਨੀ ਛੂਟ/ਮੁਫ਼ਤ ਤੋਹਫ਼ਾ ਜਾਂ ਕੋਈ ਹੋਰ ਵਾਅਦਾ/ਭਰੋਸਾ ਨਹੀਂ ਦਿੱਤਾ ਗਿਆ ਹੈ। ਮੈਂ/ਅਸੀਂ ਇੱਥੇ LTF ਨੂੰ ਬੇਨਤੀ ਅਤੇ ਅਧਿਕਾਰ ਦਿੰਦੇ ਹਾਂ ਕਿ ਉਹ ਮੇਰੇ/ਸਾਡੇ ਸਾਰੇ ਮੌਜੂਦਾ ਸਮਝੌਤਿਆਂ ਦੇ ਵੇਰਵਿਆਂ ਵਿੱਚ ਮੇਰਾ/ਸਾਡਾ ਮੌਜੂਦਾ ਪਤਾ ਅੱਪਡੇਟ ਕਰੇ ਅਤੇ ਸਾਰੇ ਸਮਝੌਤਿਆਂ ਨੂੰ ਮੇਰੀ/ਸਾਡੀ ਗਾਹਕ ID ਨਾਲ ਲਿੰਕ ਕਰੇ। ਉੱਪਰ ਦਿੱਤੀ ਗਈ ਸਾਰੀ ਜਾਣਕਾਰੀ ਮੈਨੂੰ ਅੰਗਰੇਜ਼ੀ ਵਿੱਚ ਪੜ੍ਹ ਕੇ ਸੁਣਾਈ ਅਤੇ ਸਮਝਾਈ ਗਈ ਹੈ ਅਤੇ ਮੈਂ ਇਸਨੂੰ ਸਮਝ ਲਿਆ ਹੈ।

ਮੈਂ/ਅਸੀਂ ਇੱਥੇ LTF ਨੂੰ ਅਧਿਕਾਰ ਦਿੰਦੇ ਹਾਂ ਕਿ ਉਹ ਲੋਨ ਦੀ ਬੇਨਤੀ ਨੂੰ ਪ੍ਰੋਸੈਸ ਕਰਨ ਲਈ ਲੋੜ ਅਨੁਸਾਰ ਮੇਰੇ/ਸਾਡੇ ਮੌਜੂਦਾ ਲੋਨ ਦੀ ਮੁੜ-ਅਦਾਇਗੀ ਦੇ ਇਤਿਹਾਸ ਅਤੇ ਸੰਪਰਕ ਜਾਣਕਾਰੀ ਨਾਲ ਸੰਬੰਧਿਤ ਸਾਰੀ ਜਾਣਕਾਰੀ ਅਤੇ ਵੇਰਵੇ LTF ਦੀਆਂ ਸਹਾਇਕ/ਗਰੁੱਪ ਕੰਪਨੀਆਂ, ਬੈਂਕਾਂ, ਵਿੱਤੀ ਸੰਸਥਾਵਾਂ, ਕ੍ਰੈਡਿਟ ਬਿਊਰੋ, ਕ੍ਰੈਡਿਟ ਏਜੰਸੀਆਂ ਅਤੇ ਕਾਨੂੰਨੀ ਸੰਸਥਾਵਾਂ ਨਾਲ ਸਾਂਝੇ ਕਰ ਸਕਦਾ ਹੈ।

ਮੈਂ/ਅਸੀਂ ਇੱਥੇ LTF ਨੂੰ SMS/ਫ਼ੋਨ/ਈਮੇਲ/ਵਟਸਐਪ ਰਾਹੀਂ LTF ਅਤੇ ਇਸ ਦੀਆਂ ਸਹਾਇਕ ਕੰਪਨੀਆਂ ਦੀਆਂ ਪ੍ਰਚਾਰਾਤਮਕ ਮਾਰਕੀਟਿੰਗ ਪੇਸ਼ਕਸ਼ਾਂ ਅਤੇ ਹੋਰ ਲੈਣ-ਦੇਣ/ਵਿਸ਼ੇਸ਼ਤਾਵਾਂ/ਉਤਪਾਦਾਂ/ਸੇਵਾਵਾਂ ਸੰਬੰਧੀ ਜਾਣਕਾਰੀ ਸਾਂਝੀ ਕਰਨ/ਸੰਚਾਰਿਤ ਕਰਨ ਲਈ ਅਧਿਕਾਰ ਦਿੰਦੇ ਹਾਂ।

ਮੈਂ/ਅਸੀਂ ਇੱਥੇ ਪੁਸ਼ਟੀ ਕਰਦਾ/ਕਰਦੇ ਹਾਂ ਕਿ ਇਸ ਅਰਜ਼ੀ ਦੇ ਤਹਿਤ ਮੇਰੇ/ਸਾਡੇ ਦੁਆਰਾ ਲਏ ਗਏ ਲੋਨ ਤੋਂ ਖਰੀਦਿਆ ਗਿਆ ਉਪਕਰਣ ਸਿਰਫ਼ ਖੇਤੀਬਾੜੀ ਦੇ ਉਦੇਸ਼ ਲਈ ਵਰਤਿਆ ਜਾਵੇਗਾ। ਮੈਂ/ਅਸੀਂ ਇੱਥੇ LTF ਨੂੰ SMS/ਫ਼ੋਨ/ਈਮੇਲ/ਵਟਸਐਪ ਰਾਹੀਂ ਮੇਰੇ/ਸਾਡੇ ਲੋਨ ਜਾਰੀ ਕਰਨ ਦੀ ਪੜਾਅਵਾਰ ਪ੍ਰਗਤੀ ਬਾਰੇ ਜਾਣਕਾਰੀ ਸਾਂਝੀ ਕਰਨ/ਸੰਚਾਰਿਤ ਕਰਨ ਲਈ ਅਧਿਕਾਰ ਦਿੰਦੇ ਹਾਂ।

ਮੈਂ/ਅਸੀਂ ਆਪਣੀ ਮਰਜ਼ੀ ਨਾਲ CIBIL ਸਕੋਰ ਤਿਆਰ ਕਰਨ ਅਤੇ ਲੋਨ ਦੇ ਸਮਝੌਤੇ 'ਤੇ ਇਲੈਕਟ੍ਰਾਨਿਕ ਤਰੀਕੇ ਨਾਲ ਦਸਤਖ਼ਤ ਕਰਨ ਲਈ LTF ਦੇ ਅਧਿਕਾਰੀ ਨਾਲ ਵਨ ਟਾਈਮ ਪਾਸਵਰਡ ਸਾਂਝਾ ਕਰਨ ਲਈ ਆਪਣੀ ਸਹਿਮਤੀ ਦਿੰਦਾ/ਦਿੰਦੇ ਹਾਂ। CIBIL ਸਕੋਰ ਤਿਆਰ ਕਰਨ ਅਤੇ ਲੋਨ ਦੇ ਸਮਝੌਤੇ 'ਤੇ ਇਲੈਕਟ੍ਰਾਨਿਕ ਤਰੀਕੇ ਨਾਲ ਦਸਤਖ਼ਤ ਕਰਨ ਲਈ ਵਨ ਟਾਈਮ ਪਾਸਵਰਡ ਸਾਂਝਾ ਕਰਨ ਲਈ ਮੇਰੀ/ਸਾਡੀ ਸਹਿਮਤੀ ਸੁਤੰਤਰ ਹੈ ਅਤੇ ਇਹ ਕਿਸੇ ਦਬਾਅ, ਗਲਤ ਪ੍ਰਭਾਵ, ਧੋਖਾਧੜੀ, ਗਲਤ ਬਿਆਨ ਜਾਂ ਗਲਤੀ ਰਾਹੀਂ ਪ੍ਰਾਪਤ ਨਹੀਂ ਕੀਤੀ ਗਈ ਹੈ।

ਮੈਂ ਇੱਥੇ ਲੋਨ ਅਰਜ਼ੀ ਵਿੱਚ ਦਿੱਤੇ ਗਏ ਮੋਬਾਈਲ ਨੰਬਰ 'ਤੇ ਵੀਡੀਓ ਪਰਸਨਲ ਡਿਸਕਸ਼ਨ (PD) ਕਾਲ ਲਈ ਆਪਣੀ ਸਹਿਮਤੀ ਦਿੰਦਾ/ਦਿੰਦੀ ਹਾਂ। ਮੈਂ ਪਛਾਣ ਦੀ ਪੁਸ਼ਟੀ ਲਈ ਕਾਲ ਦੌਰਾਨ ਆਪਣੇ ਪਛਾਣ ਦਸਤਾਵੇਜ਼ ਦਿਖਾਉਣ ਲਈ ਸਹਿਮਤ ਹਾਂ। ਮੈਂ ਸਮਝਦਾ/ਸਮਝਦੀ ਹਾਂ ਕਿ ਇਸ ਕਾਲ ਨੂੰ ਰਿਕਾਰਡ ਕੀਤਾ ਜਾਵੇਗਾ, ਇਸ ਨੂੰ ਜੀਓ-ਟੈਗ ਕੀਤਾ ਜਾਵੇਗਾ ਅਤੇ LTF ਦੀ ਗੋਪਨੀਯਤਾ ਨੀਤੀ ਦੇ ਅਨੁਸਾਰ ਮੇਰੀ ਲੋਨ ਅਰਜ਼ੀ ਦੀ ਪ੍ਰਕਿਰਿਆ ਲਈ ਵਰਤਿਆ ਜਾਵੇਗਾ।

ਵਿਆਜ ਦਰ ਮਾਡਲ ਅਤੇ ਜੋਖਮ ਦੇ ਵਰਗੀਕਰਨ ਬਾਰੇ ਵਧੇਰੇ ਜਾਣਕਾਰੀ ਪ੍ਰਾਪਤ ਕਰਨ ਲਈ, https://bit.ly/LTF_InterestRateModel 'ਤੇ ਕਲਿੱਕ ਕਰੋ।

ਤੁਹਾਡੇ ਲੋਨ ਖਾਤੇ 'ਤੇ ਲਾਗੂ ਫੀਸਾਂ ਅਤੇ ਚਾਰਜਾਂ ਬਾਰੇ ਵਧੇਰੇ ਜਾਣਕਾਰੀ ਪ੍ਰਾਪਤ ਕਰਨ ਲਈ, https://bit.ly/Updated_SOC 'ਤੇ ਕਲਿੱਕ ਕਰੋ।